ਗਾਈਡ · ਵਰਕ ਪਰਮਿਟ, PGWP, SOWP, LMIA
ਵਰਕ ਪਰਮਿਟ 'ਤੇ ਮੌਰਗੇਜ (work permit mortgage)
ਹਾਂ, ਤੁਸੀਂ ਵਰਕ ਪਰਮਿਟ 'ਤੇ ਮੌਰਗੇਜ ਲੈ ਸਕਦੇ ਹੋ। ਖਰੀਦ ਵਾਲੇ ਦਿਨ ਪਰਮਿਟ 'ਤੇ 183 ਦਿਨ ਜਾਂ ਵੱਧ ਬਾਕੀ ਹੋਣ, ਅਤੇ ਘਰ ਵਿੱਚ ਤੁਸੀਂ ਆਪ ਰਹਿਣਾ ਹੈ। ਬੀਮੇ ਨਾਲ 5% ਡਾਊਨ ਪੇਮੈਂਟ ਸੰਭਵ ਹੈ। ਪਰ BC ਅਤੇ ਓਨਟਾਰੀਓ ਵਿੱਚ ਵਿਦੇਸ਼ੀ ਖਰੀਦਦਾਰ ਟੈਕਸ ਵੀ ਲੱਗ ਸਕਦਾ ਹੈ।
183 ਦਿਨ ਦਾ ਨਿਯਮ ਕੀ ਹੈ?
ਫ਼ੈਡਰਲ ਪਾਬੰਦੀ ਤੋਂ ਛੋਟ ਲਈ, ਖਰੀਦ (completion) ਵਾਲੇ ਦਿਨ ਤੁਹਾਡੇ ਵਰਕ ਪਰਮਿਟ 'ਤੇ 183 ਦਿਨ ਜਾਂ ਵੱਧ ਬਾਕੀ ਹੋਣੇ ਚਾਹੀਦੇ ਹਨ, ਅਤੇ ਤੁਸੀਂ ਸਿਰਫ਼ ਇੱਕ ਘਰ ਖਰੀਦ ਸਕਦੇ ਹੋ।
PGWP, ਸਪਾਊਜ਼ਲ ਓਪਨ ਵਰਕ ਪਰਮਿਟ (SOWP) ਅਤੇ LMIA ਪਰਮਿਟ 'ਤੇ ਵੀ ਇਹੀ ਨਿਯਮ ਲਾਗੂ ਹੈ।
ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ?
ਪਹਿਲੇ $500,000 ਦਾ 5% ਅਤੇ ਬਾਕੀ ਦਾ 10%, $1.5 ਮਿਲੀਅਨ ਤੋਂ ਘੱਟ ਕੀਮਤ ਵਾਲੇ ਘਰਾਂ ਲਈ। ਪੈਸਾ ਉਧਾਰ ਦਾ ਨਹੀਂ ਹੋ ਸਕਦਾ।
- $450,000 ਦਾ ਘਰ: ਘੱਟੋ-ਘੱਟ $22,500।
- $700,000 ਦਾ ਘਰ: ਘੱਟੋ-ਘੱਟ $45,000।
- ਵਿਦੇਸ਼ ਤੋਂ ਪੈਸਾ: ਟ੍ਰਾਂਸਫ਼ਰ ਦੀਆਂ ਰਸੀਦਾਂ ਸੰਭਾਲੋ। ਬਹੁਤੇ ਲੈਂਡਰ ਲਗਭਗ 90 ਦਿਨਾਂ ਦਾ ਰਿਕਾਰਡ ਮੰਗਦੇ ਹਨ।
ਸੂਬੇ ਮੁਤਾਬਕ ਟੈਕਸ
| $700,000 ਦਾ ਘਰ, ਵਰਕ ਪਰਮਿਟ | ਖਰੀਦ ਵੇਲੇ ਟੈਕਸ/ਫ਼ੀਸ |
|---|---|
| ਸਰੀ, BC | $152,000 |
| ਬ੍ਰੈਂਪਟਨ, ਓਨਟਾਰੀਓ | $185,475 |
| ਕੈਲਗਰੀ, ਅਲਬਰਟਾ | ਲਗਭਗ $1,500 |
ਗਣਨਾ ਸਰਕਾਰੀ ਦਰਾਂ ਤੋਂ। ਆਪਣੇ ਵਕੀਲ ਜਾਂ ਨੋਟਰੀ ਨਾਲ ਪੱਕਾ ਕਰੋ। ਕਲੋਜ਼ਿੰਗ ਕਾਸਟ ਕੈਲਕੁਲੇਟਰ (ਅੰਗਰੇਜ਼ੀ)
ਕਿਹੜੇ ਦਸਤਾਵੇਜ਼ ਇਕੱਠੇ ਕਰਨੇ ਹਨ?
- ਵਰਕ ਪਰਮਿਟ (ਦੋਵੇਂ ਪਤੀ-ਪਤਨੀ ਦੇ, ਜੇ ਦੋਵੇਂ ਟਾਈਟਲ 'ਤੇ ਹਨ)
- ਨੌਕਰੀ ਦੀ ਚਿੱਠੀ (job letter) ਅਤੇ ਦੋ ਤਾਜ਼ਾ ਪੇ-ਸਟੱਬ
- ਡਾਊਨ ਪੇਮੈਂਟ ਲਈ 90 ਦਿਨਾਂ ਦੀਆਂ ਬੈਂਕ ਸਟੇਟਮੈਂਟਾਂ
- ਤੋਹਫ਼ੇ ਦੀ ਚਿੱਠੀ (gift letter), ਜੇ ਪਰਿਵਾਰ ਮਦਦ ਕਰ ਰਿਹਾ ਹੈ